ਕ੍ਰਿਕੇਟ ਜਗਤ ਚ ਛਾਇਆ ਸੋਗ 2 ਕ੍ਰਿਕੇਟਰਾਂ ਦੀ ਹੋਈ ਇਸ ਤਰਾਂ ਮੌਤ

ਇਹ ਸਾਲ ਕੁਲ ਲੁਕਾਈ ਲਈ ਬਹੁਤ ਜਿਆਦਾ ਮਾੜਾ ਰਿਹਾ ਹੈ ਇਸ ਸਾਲ ਜਿਥੇ ਕੋਰੋਨਾ ਨੇ ਹਾਹਕਾਰ ਮਚਾਈ ਹੋਈ ਹੈ ਓਥੇ ਕਈ ਮਸ਼ਹੂਰ ਹਸਤੀਆਂ ਅਤੇ ਖਿਡਾਰੀ ਇਸ ਦੁਨੀਆਂ ਨੂੰ ਹਮੇਸ਼ਾਂ ਹਮੇਸ਼ਾਂ ਲਈ ਅਲਵਿਦਾ ਆਖ ਗਏ ਹਨ। ਹੁਣ ਅਜਿਹੀ ਹੀ ਇੱਕ ਹੋਰ ਮਾੜੀ ਖਬਰ ਸਾਹਮਣੇ ਆ ਰਹੀ ਹੈ ਜਿਸ ਨਾਲ ਸਾਰੇ ਪਾਸੇ ਸੋਗ ਦੀ ਲਹਿਰ ਦੌੜ ਗਈ ਹੈ।

ਮੇਘਾਲਿਆ ਦੇ ਪੂਰਬੀ ਖਾਸੀ ਪਹਾੜੀ ਜ਼ਿਲ੍ਹੇ ਵਿਚ ਸ਼ੁੱਕਰਵਾਰ ਨੂੰ ਤੇਜ਼ ਮੀਂਹ ਕਾਰਨ ਜ਼ਮੀਨ ਖਿਸਕਣ ਦੀ ਘਟਨਾ ਵਿਚ ਕਈ ਘਰ ਮਲਬੇ ਹੇਠਾਂ ਦੱਬੇ ਗਏ, ਜਿਸ ਵਿਚ 2 ਕ੍ਰਿਕਟਰ ਬੀਬੀਆਂ ਦੀ ਮੌਤ ਹੋ ਗਈ, ਜਦੋਂਕਿ 3 ਹੋਰ ਲੋਕ ਲਾਪਤਾ ਹਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ।

ਮਾਵਨੇਈ ਇਲਾਕੇ ਦੇ ਸਰਪੰਚ ਬਾਹ ਬੁਦ ਨੇ ਦੱਸਿਆ, ‘ਰਾਸ਼ਟਰੀ ਪੱਧਰ ‘ਤੇ ਮੇਘਾਲਿਆ ਦੀ ਨੁਮਾਇੰਦਗੀ ਕਰਣ ਵਾਲੀ ਰਜੀਆ ਅਹਿਮਦ (30) ਅਤੇ ਸਥਾਨਕ ਖਿਡਾਰੀ ਫਿਰੋਜੀਆ ਖਾਨ ਦੀਆਂ ਲਾਸ਼ਾਂ ਮਲਬੇ ਹੇਠੋਂ ਕੱਢ ਲਈਆਂ ਗਈਆਂ ਹਨ। ਮੇਘਾਲਿਆ ਕ੍ਰਿਕਟ ਸੰਘ ਦੇ ਜਨਰਲ ਸਕੱਤਰ ਗਿਡਿਓਨ ਖਾਰਕੋਂਗੋਰ ਨੇ ਕਿਹਾ ਕਿ ਰਜੀਆ 2011-12 ਤੋਂ ਰਾਸ਼ਟਰੀ ਪੱਧਰ ਦੇ ਵੱਖ-ਵੱਖ ਟੂਰਨਾਮੈਂਟ ਵਿਚ ਸੂਬੇ ਦੀ ਨੁਮਾਇੰਦਗੀ ਕਰ ਰਹੀ ਸੀ।

ਉਨ੍ਹਾਂ ਕਿਹਾ ਕਿ ਰਜੀਆ ਨੇ ਪਿਛਲੇ ਸਾਲ ਬੀ.ਸੀ.ਸੀ.ਆਈ. ਵੱਲੋਂ ਆਯੋਜਿਤ ਟੂਰਨਾਮੈਂਟ ਵਿਚ ਮੇਘਾਲਿਆ ਤੋਂ ਹਿੱਸਾ ਲਿਆ ਸੀ। ਰਜੀਆ ਦੀ ਟੀਮ ਦੇ ਸਾਥੀਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਕ੍ਰਿਕਟਰ ਬੀਬੀ ਕਾਕੋਲੀ ਚੱਕਰਵਰਤੀ ਨੇ ਕਿਹਾ, ‘ਰਜੀਆ ਦੀ ਯਾਦ ਆਵੇਗੀ। ਅਸੀਂ ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕਰਾਂਗੇ।’

Leave a Reply

Your email address will not be published. Required fields are marked *